Sikh Drishti Da Gaurav

Sikh Drishti Da Gaurav

Rs.300.00
Product Code: SB300
Availability: In Stock
Viewed 933 times

Product Description

No of Pages 176. ਸਿੱਖ ਦ੍ਰਿਸ਼ਟੀ ਦਾ ਗੌਰਵ Writen By: Gurbhagat Singh ਇਹ ਲੇਖ ਸੰਗ੍ਰਹਿ ਇਕ ਪ੍ਰਬੁੱਧ ਤੇ ਮੌਲਿਕ ਸਿੱਖ ਵਿਦਵਾਨ ਦੀ ਸਿੱਖ ਸਰੋਕਾਰਾਂ ਸੰਬੰਧੀ ਪ੍ਰਤਿਕਿਰਿਆ ਹੈ, ਜਿਸ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤਕ ਰਸਾਈ ਵੀ । ਲੇਖਕ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੇ ਫ਼ੌਰੀ ਰਾਜਨੀਤਕ ਕਾਰਨਾਂ ਤੋਂ ਪਾਰ ਲੰਘ ਕੇ ਇਸ ਵਰਤਾਰੇ ਦੀਆਂ ਪੱਛਮੀ ਤੇ ਬ੍ਰਾਹਮਣੀ ਚਿੰਤਨ ਧਾਰਾਵਾਂ ਨਾਲ ਜੁੜੀਆਂ ਅਦ੍ਰਿਸ਼ਟ ਤੰਦਾਂ ਦੀ ਨਿਸ਼ਾਨਦੇਹੀ ਕਰਦਾ ਹੈ । ਉਹ ਸਿੱਧ ਕਰਦਾ ਹੈ ਕਿ ਸਾਮੀ ਧਰਮਾਂ ਅਤੇ ਬ੍ਰਾਹਮਣੀ ਧਰਮ ਪਰੰਪਰਾ ਦੇ ਉਲਟ, ਪਰਮ ਸ਼ਕਤੀ ਦਾ ਜੋ ਸੰਕਲਪ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਪ੍ਰਗਟ ਹੁੰਦਾ ਹੈ , ਉਹ ਕਿਸੇ ਇਕ ਸੰਕਲਪ ਉੱਤੇ ਆਧਾਰਿਤ ਨਹੀਂ ਹੈ । ਵਿਦਵਾਨ ਲੇਖਕ ਇਸ ਨਿਸਚਿਤ ਨਿਰਣੇ ’ਤੇ ਅੱਪੜਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੁੰਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਪੰਜਾਬ ਦੀ ਵੱਡੀ ਪ੍ਰਾਪਤੀ ਹੈ । ਇਸ ਤਰ੍ਹਾਂ ਇਹ ਰਚਨਾ ਵਿਸ਼ਵ ਚਿੰਤਨ ਦੇ ਪ੍ਰਸੰਗ ਵਿਚ ਸਿੱਖ ਚਿੰਤਨ ਦੇ ਗੌਰਵ ਨੂੰ ਉਜਾਗਰ ਵੀ ਕਰਦੀ ਹੈ ਤੇ ਇਸ ਦੇ ਮੌਲਿਕ ਤੇ ਵਿਲੱਖਣ ਪਹਿਲੂਆਂ ਨਾਲ ਸਾਂਝ ਵੀ ਪਵਾਉਂਦੀ ਹੈ ।

Write a review

Please login or register to review
Track Order